ਤੇਰਾ ਅੰਬਰਾਂ ਤੇ ਨਾਂ ਲਿਖਿਆ ਸ਼ਹੀਦ ਬਾਬਾ ਬੂਝਾ ਸਿੰਘ

baba bujha sinhjਬਦੀ ਦੇ ਖਿਲਾਫ਼ ਨੇਕੀ ਦੀ  ਜੰਗ ਵਿੱਚ ਬਾਬਾ ਬੂਝਾ ਸਿੰਘ ਨੇ ਆਪਣੀ ਚੜਦੀ ਉਮਰੇ ਅਜਿਹਾ ਕਦਮ ਰੱਖਿਆ ਕਿ ਉਨਾਂ ਅੰਤਿਮ ਸੁਆਸਾਂ ਤੱਕ ਮੁੜ ਕਦੇ ਪਿਛਾਂਹ ਵੱਲ ਨਾ ਤੱਕਿਆ ਜ਼ਿੰਦਗੀ ਦੇ ਅੱਠਵੇਂ ਦਹਾਕੇ ਤੀਕ ਸੰਘਰਸ਼ਾਂ ਦੇ ਮੋਰਚਿਆਂਤੇ ਮੋਹਰੀ ਕਤਾਰਾਂ ਲੜਦੇ ਜਾਣਾ ਅਤੇ ਬੁਢਾਪੇ ਦੇ ਦਿਨੀਂ ਦੁਸ਼ਮਣ ਦੇ ਅਣਮਨੁੱਖੀ ਤਸੀਹਿਆਂ ਨੂੰ ਝੱਲਦਿਆਂ ਸ਼ਹਾਦਤ ਦਾ ਜਾਮ ਪੀਣਾ,  ਜਿੰਨਾਂ ਵਿਰਲੇਟਾਂਵਿਆਂ ਦੇ ਹਿੱਸੇ ਆਉਂਦਾ ਹੈ, ਬਾਬਾ ਜੀ ਉਨਾਂਚੋਂ ਇੱਕ ਸਨ ਇੱਕ ਇਨਕਲਾਬੀ ਜੁਝਾਰੂ ਦੇ ਤੌਰਤੇ ਉਨਾਂ ਆਪਣਾ ਸਫ਼ਰ ਅਰਜਨਟਾਈਨਾ ਵਿੱਚ ਗਦਰ ਪਾਰਟੀ ਤੋਂ ਸ਼ੁਰੂ ਕੀਤਾ ਸੀ, ਜਿਹੜੀ ਉਨੀਂ ਦਿਨੀਂ ਭਾਰਤ ਦੇ ਗਲੋਂ ਅੰਗਰੇਜ਼ਾਂ ਦੀ ਗੁਲਾਮੀ ਦਾ ਜੂਲਾ ਲਾਹੁਣ ਲਈ ਰਣਤੱਤੇ ਵਿੱਚ ਜੂਝ ਰਹੀ ਸੀ ਉਨਾਂ ਦੀ ਜ਼ਿੰਦਗੀ ਇੱਕ ਵਗਦੇ ਦਰਿਆਂ ਵਾਂਗ ਸੀ, ਜਿਹੜੀ ਨਾ ਕਦੇ ਥੱਕੀ, ਨਾ ਹਾਰੀ, ਨਾ ਡੋਲੀ, ਨਾ ਘਬਰਾਈ ! ਬਾਬਾ ਜੀ ਅਦੁੱਤੀ ਸ਼ਖਸ਼ੀਅਤ ਦੇ ਮਾਲਕ ਸਨ ਜਿੰਨਾਂ ਵਡਭਾਗੀਆਂ ਨੂੰ ਬਾਬਾ ਜੀ ਨਾਲ ਵਿਚਰਨ ਦਾ ਸੁਭਾਗ ਪ੍ਰਾਪਤ ਹੋਇਐ ਉਹ ਬਾਬਾ ਜੀ ਦੇ ਗੁਣਾਂ ਦੀਆਂ ਸਿਫਤਾਂ ਕਰਦੇ, ਕਹਾਣੀਆਂ ਸੁਨਾਉਂਦੇ, ਨਹੀਂ ਥੱਕਦੇ ਉਹ ਜਦੋਂ ਤੁਰਦੇ ਤਾਂ ਕਾਫ਼ਲਿਆਂ ਨੂੰ ਨਾਲ ਤੋਰ ਲੈ ਜਾਂਦੇ, ਉਹ ਜਦ ਬੋਲਦੇ ਤਾਂ ਉਨਾਂ ਦੇ ਬੋਲਣ ਦੀਆਂ ਕਈਕਈ ਦਿਨ ਪਿੰਡਾਂ ਗੱਲਾਂ ਹੁੰਦੀਆਂ, ਉਹ ਜਦੋਂ ਤੂੜੀ ਵਾਲੀਆਂ ਸਬਾਤਾਂ ਸਕੂਲਿੰਗਾਂ ਕਰਦੇ ਤਾਂ ਕਾਰਕੁੰਨਾਂ ਦੇ ਮਨਾਂ ਤੋਂ ਕਦੇ ਨਾ ਲਹਿਣ ਵਾਲੀ ਮਾਰਕਸਵਾਦ ਦੀ ਪੁੱਠ ਚਾੜਦੇ, ਉਹ ਇੱਕੋਸਮੇਂ ਜਨਤਕ ਮੋਰਚਿਆਂ ਦੇ ਵੀ ਮੋਹਰੀ ਹੁੰਦੇ ਅਤੇ ਦੁਸ਼ਮਣ ਤੋਂ ਬਚਾਓ ਲਈ ਗੁਪਤ ਜੀਵਨ ਦੇ ਫੌਲਾਦੀ ਅਨੁਸ਼ਾਸ਼ਨ ਦੇ ਪਾਬੰਦ ਵੀ
ਦੁਆਬੇ ਦੀ ਧਰਤੀ ਦੇ ਇੱਕ ਛੋਟੇ ਜਿਹੇ ਪਿੰਡ ਚੱਕ ਮਾਈਦਾਸ ਦੀ ਫ਼ਿਜ਼ਾ ਬਾਬਾ ਬੂਝਾ ਸਿੰਘ ਨੇ 19ਵੀਂ ਸਦੀ ਦੇ ਅੰਤਲੇ ਦਹਾਕੇ (ਕੁੱਝ ਸੂਤਰਾਂ ਮੁਤਾਬਕ 1888 ਤੇ ਕੁੱਝ ਹੋਰ ਮੁਤਾਬਕ 1895) ਵਿੱਚ ਇੱਕ ਗਰੀਬੜੇ ਕਿਸਾਨ ਦੇ ਘਰ ਪਹਿਲੀ ਵਾਰ ਪਲਕ ਝਪਕ ਕੇ ਇਸ ਕਾਇਨਾਤ ਨੂੰ ਤੱਕਿਆ ਸੀ ਉਨਾਂ ਬਚਪਨੇ ਪਿੰਡ ਦੇ ਹੀ ਪੰਡਿਤ ਤੋਂ ਸੰਸਕ੍ਰਿਤ ਸਿੱਖੀ ਅਤੇ ਫਿਰ ਗੁਰਮੁਖੀ ਗ੍ਰਹਿਣ ਕੀਤੀ ਬਚਪਨ ਵਿੱਚ ਹੀ ਤੰਗੀਆਂਤੁਰਸ਼ੀਆਂ ਦੀ ਜ਼ਿੰਦਗੀ ਦੇ ਤਲਖ ਤਜ਼ਰਬੇ ਉਨਾਂ ਗ੍ਰਹਿਣ ਕਰ ਲਏ ਸਨ ਇੱਥੇ ਹੀ ਉਨਾਂ ਦੀਆਂ ਲਾਵਾਂ ਬੀਬੀ ਧਨ ਕੌਰ ਨਾਲ ਹੋ ਗਈਆਂ ਆਪਣੇ ਵਿਹੜੇ ਖੁਸ਼ੀ ਭਰੇ ਦਿਨ ਦੇਖਣ ਲਈ, ਇੱਕ ਦਿਨ ਕਿਸੇ ਜਾਣੂ ਤੋਂ ਤੀਹ ਰੁਪਏ ਉਧਾਰ ਫੜ ਕੇ, ਰੁਜ਼ਗਾਰ ਦੀ ਭਾਲ ਉਹ ਬੇਗਾਨੀਆਂ ਧਰਤੀਆਂ  ਗਾਹੁਣ ਚੱਲ ਪਏ ਚੀਨ, ਪਨਾਮਾ ਤੇ ਅਖੀਰ ਅਰਜਨਟੀਨਾ ਦੀ ਧਰਤੀਤੇ ਜਾ ਪੈਰ ਪਾਏ ਇਹ 1927 ਦੇ ਦਿਨਾਂ ਦੀ ਗੱਲ ਹੈ, ਜਦੋਂ ਪਹਿਲੀ ਗ਼ਦਰ ਦੀ ਬਗਾਵਤ ਸਿਰੇ ਨਾ ਚੜ ਸਕਣ ਤੋਂ ਬਾਅਦ, ਗਦਰ ਪਾਰਟੀ ਦੇ ਜੁਝਾਰੂ ਬਾਬੇ ਆਪਣੇ ਆਪ ਨੂੰ ਮੁੜ ਜਥੇਬੰਦ ਕਰਕੇ ਹਿੰਦ ਵੱਲ ਵਹੀਰਾਂ ਘੱਤਣ ਦੀਆਂ ਤਿਆਰੀਆਂ ਜੁਟੇ ਹੋਏ ਸਨ ਬਾਬਾ ਜੀ ਜਾਂਦਿਆਂ ਹੀ ਗ਼ਦਰ ਦੇ ਰੰਗ ਰੰਗੇ ਗਏ ਉਥੋਂ ਉਹ ਮਾਰਕਸਵਾਦ ਤੇ ਵਿਗਿਆਨਕ ਸਮਾਜਵਾਦ ਦੀ ਸਿੱਖਿਆ ਹਾਸਲ ਕਰਨ ਲਈ ਮਾਸਕੋ (ਰੂਸ) ਜਾਣ ਵਾਲੇ ਪਹਿਲੇ ਗ਼ਦਰੀ ਜਥੇ ਦੇ ਮੋਹਰੀ ਬਣ ਕੇ ਮਾਸਕੋr r ਚਲੇ ਗਏ ਮਾਰਕਸਵਾਦੀ ਵਿੱਦਿਆ ਗ੍ਰਹਿਣ ਕਰਨ ਉਪਰੰਤ ਭਾਰਤ ਵਿੱਚ ਜੰਗਆਜ਼ਾਦੀ ਵਿੱਚ ਕੁੱਦਣ ਲਈ ਉਨਾਂ ਵਤਨਾਂ ਨੂੰ ਮੁਹਾਰਾਂ ਮੋੜ ਲਈਆਂ ਵਾਪਸ ਵਤਨ ਪਰਤਣ ਵਾਲਿਆਂਚੋਂ ਕਈ ਅੰਗਰੇਜ਼ ਦੇ ਅੜਿੱਕੇ ਗਏ ਪਰ ਬਾਬਾ ਜੀ ਬਚਦੇ ਬਚਾਉਂਦੇ ਬਾਰਾਸਤਾ ਚੀਨ ਦੇ ਔਕੜਾਂ ਭਰੇ ਰਾਹਾਂ ਵਿੱਚ ਦੀ ਭਾਰਤ ਦਾਖਲ ਹੋਣ ਸਫਲ ਹੋ ਗਏ 
ਪੰਜਾਬ ਪਹੁੰਚ ਕੇ ਬਾਬਾ ਜੀ ਕਿਰਤੀ ਗਰੁੱਪ ਵਿੱਚ ਸਰਗਰਮ ਹੋ ਗਏ ਉਨੀਂ ਦਿਨੀਂ ਗ਼ਦਰੀ ਬਾਬੇ ਪੰਜਾਬ ਵਿੱਚ ਕਿਰਤੀ ਗਰੁੱਪ ਦੇ ਨਾਂ ਨਾਲ ਜਾਣੇ ਜਾਂਦੇ ਸਨ, ਜਿਹੜਾ ਕਿ ਇੱਕ ਕਮਿਊਨਿਸਟ ਇਨਕਲਾਬੀਆਂ ਦਾ ਗਰੁੱਪ ਸੀ ਕਿਰਤੀ ਗਰੁੱਪ ਦਾ ਪੰਜਾਬ ਦੇ ਕਿਸਾਨਾਂਮਜ਼ਦੂਰਾਂ ਵਿੱਚ ਤਕੜਾ ਆਧਾਰ ਸੀ ਤੇਜਾ ਸਿੰਘ ਸੁਤੰਤਰ, ਭਗਤ ਸਿੰਘ ਬਿਲਗਾ, ਬਾਬਾ ਗੁਰਮੁੱਖ ਸਿੰਘ ਆਦਿ ਸੱਭੇ ਕਿਰਤੀ ਜੀਅ ਜਾਨ ਨਾਲ ਲੋਕਾਂ ਨੂੰ ਦੁਸ਼ਮਣ ਖਿਲਾਫ਼ ਲਾਮਬੰਦ ਕਰਨ ਜੁੱਟੇ ਹੋਏ ਸਨ 27 ਅਕਤੂਬਰ 1935 ਨੂੰ ਬਾਬਾ ਬੂਝਾ ਸਿੰਘ ਆਪਣੇ ਇੱਕ ਹੋਰ ਸਾਥੀ ਸਮੇਤਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀਦੀ ਮੀਟਿੰਗ ਲਈ ਜਾਂਦਿਆਂ ਅੰਮ੍ਰਿਤਸਰ ਵਿੱਚ ਗ੍ਰਿਫਤਾਰ ਕਰ ਲਏ ਗਏ ਲਾਹੌਰ ਦੇ ਸ਼ਾਹੀ ਕਿਲੇ ਅੰਨਾਂ ਤਸ਼ੱਦਦ ਢਾਹ ਕੇ ਜ਼ੇਲ ਵਿੱਚ ਡੱਕ ਦਿੱਤੇ ਗਏ ਦੋ ਮਹੀਨਿਆਂ ਬਾਅਦ ਰਿਹਾ ਕਰਕੇ ਇੱਕ ਸਾਲ ਲਈ ਪਿੰਡ ਜੂਹਬੰਦ ਕਰ ਦਿੱਤੇ ਗਏ ਆਪਣੇਤੇ ਹੋਏ ਤਸ਼ੱਦਦ ਬਾਰੇ ਬਾਬਾ ਜੀ ਨੇ ਇੱਕ ਅਰਜ਼ੀ ਕਿਸੇ ਸਾਥੀ ਰਾਹੀਂ ਗਵਰਨਰ ਨੂੰ ਭੇਜ ਦਿੱਤੀ ਅਰਜ਼ੀਤੇ ਕਾਰਵਾਈ ਤਾਂ ਕੀ ਹੋਣੀ ਸੀ 27 ਜੁਲਾਈ 1936 ਨੂੰ ਬਾਬਾ ਜੀ ਨੂੰ ਪੁਲਿਸ ਨੇ ਮੁੜ ਗ੍ਰਿਫਤਾਰ ਕਰ ਲਿਆ ਬਾਬਾ ਜੀ ਨੇ ਕਦੇ ਕਿਸਾਨਾਂ ਨੂੰਦੁਆਬੇ ਮੇ ਨਹਿਰ ਨਿਕਾਲੋਲਈ ਜਥੇਬੰਦ ਕਰਨ ਲਈ ਦਿਨ ਰਾਤ ਇੱਕ ਕੀਤੀ ਅਤੇ ਕਦੇਨੀਲੀ ਬਾਰਦੇ ਮੁਜ਼ਾਰਿਆਂ ਨੂੰ, ਕਦੇ ਅੰਗਰੇਜ਼ਾਂ ਨੂੰ ਭਾਰਤਚੋਂ ਕੱਢਣ ਲਈ ਅਤੇ ਕਦੇ ਹਿਟਲਰ ਦੇ ਫਾਸ਼ੀ ਹੱਲਿਆਂ ਤੋਂ ਸਮਾਜਵਾਦੀ ਕਿਲੇ ਰੂਸ ਦੀ ਰੱਖਿਆ ਲਈ ਸਹਾਇਤਾ ਵਾਸਤੇ 
ਬਾਬਾ ਜੀ ਨੇ ਗੋਰੇ ਅੰਗਰੇਜ਼ਾਂ ਨੂੰ ਸੱਤ ਸਮੁੰਦਰੋਂ ਪਾਰ ਜਾਂਦਿਆਂ ਅਤੇ ਕਾਲੇ ਅੰਗਰੇਜ਼ਾਂ ਨੂੰ ਭਾਰਤ ਦੀ (ਅਣ)ਹੋਣੀ ਨਾਲ ਮੁਲਾਕਾਤ ਕਰਦਿਆਂ ਆਪਣੇ ਅੱਖੀਂ ਤੱਕਿਆ ਉਨਾਂ ਅੰਗਰੇਜ਼ਾਂ ਨਾਲ ਕਾਂਗਰਸ ਦੇ ਸਮਝੌਤੇ ਦੀਆਂ ਸ਼ਰਮਨਾਕ ਸ਼ਰਤਾਂ ਦਾ ਵਿਰੋਧ ਕੀਤਾ ਇਸੇ ਲਈਆਜ਼ਾਦੀਨੇ ਗ਼ਦਰੀਆਂ, ਕਿਰਤੀਆਂ ਤੇ ਕਮਿਊਨਿਸਟਾਂ ਨੂੰ ਪਹਿਲਾਤੋਹਫਾਗ੍ਰਿਫਤਾਰੀਆਂ ਦੇ ਰੂਪ ਦਿੱਤਾ ਸੀ ਸੀ.ਪੀ.ਆਈ. ਦੀ ਸਮਝੌਤਾ ਪੁਸਤ ਲਾਈਨ ਨੂੰ ਰੱਦ ਕਰਦਿਆਂ 1948 ਵਿੱਚ ਕਿਰਤੀ ਗਰੁੱਪ ਦੇ ਕਰੀਬ ਸੱਭੇ ਸਾਥੀਆਂ ਨੇਲਾਲ ਪਾਰਟੀਕਾਇਮ ਕੀਤੀ ਤੇਜਾ ਸਿੰਘ ਸੁਤੰਤਰ ਨਾਲ ਬਾਬਾ ਜੀ ਪੈਪਸੂ ਦੇ ਮੁਜ਼ਾਰਿਆਂ ਦੀ ਮੁਕਤੀ ਦੇ ਸੰਗਰਾਮ ਕੁੱਦ ਪਏ ਮੁਜ਼ਾਰਾ ਲਹਿਰ ਨੇ ਸ਼ਾਨਾਮੱਤੀ ਜਿੱਤ ਹਾਸਲ ਕੀਤੀ ਜਦੋਂ ਲਾਲ ਪਾਰਟੀ ਸੀ.ਪੀ.ਆਈ. ਵਿੱਚ ਸ਼ਾਮਲ ਹੋ ਗਈ ਤਾਂ ਬਾਬਾ ਜੀ ਸੀ.ਪੀ.ਆਈ. ਵਿੱਚ ਸਰਗਰਮ ਹੋ ਗਏ ਫੇਰ ਸੀ.ਪੀ.ਆਈ. ਦੀ ਲਾਈਨ ਨੂੰ ਰੱਦ ਕਰਦਿਆਂ ਉਹ ਖੱਬੇ ਪੱਖੀ ਕਹੇ ਜਾਣ ਵਾਲੀ ਸੀ.ਪੀ.ਐਮ. ਵਾਲੇ ਪਾਸੇ ਚਲੇ ਗਏ  
1967
ਵਿੱਚ ਜਦੋਂ ਬੰਗਾਲ ਦੀ ਧਰਤੀ ਤੋਂਬਸੰਤ ਦੀ ਕੜਕਸੁਣਾਈ ਦਿੱਤੀ ਤਾਂ ਉਹ ਸੀ.ਪੀ.ਐਮ. ਦੇ ਸੋਧਵਾਦ ਨੂੰ ਪਰੇ ਵਗਾਹ ਕੇ ਨਕਸਲਵਾੜੀ ਦੀ ਲਹਿਰ ਵਿੱਚ ਕੁੱਦ ਪਏ ਅਤੇ ਰੂਪੋਸ਼ ਹੋ ਗਏ ਭਾਰਤ ਦੇ ਲੁੱਟੇ ਪੁੱਟੇ ਜਾਂਦੇ ਲੋਕਾਂ ਦੀ ਮੁਕਤੀ ਲਈ ਬਾਬਾ ਜੀ ਹੋਰਾਂ ਪੰਜਾਬ ਵਿੱਚ ਹਥਿਆਰਬੰਦ ਇਨਕਲਾਬ ਦਾ ਬਿਗਲ ਵਜਾ ਦਿੱਤਾ ਬੁਢੇਪੇ ਦੇ ਦਿਨੀਂ ਵੀ ਉਨਾਂ ਸਾਇਕਲਤੇ ਪੰਜਾਬ ਦੇ ਕਦੇ ਇੱਕ ਸਿਰੇ ਹੋਣਾ ਤੇ ਕਦੇ ਦੂਜੇ ਬਾਬਾ ਜੀ ਦੇ ਸਿਰਤੇ ਇਨਾਮ ਰੱਖ ਦਿੱਤਾ ਗਿਆ ਇੰਝ ਇੱਕ ਦੇਸ਼ ਭਗਤ ਬਾਬੇ ਨੂੰ ਦੇਸ਼ ਦੇ ਗ਼ਦਾਰਾਂ ਨੇਦੇਸ਼ ਧਰੋਹੀਦਾ ਖਿਤਾਬ ਦੇ ਦਿੱਤਾ ਬਾਬਾ ਜੀ ਦੀ ਭਾਲ ਵਿੱਚ ਛਾਪੇ ਪੈਂਦੇ, ਉਨਾਂ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਅਖੀਰ ਬਾਬਾ ਜੀ ਨੂੰ ਫਿਲੌਰ ਨੇੜਲੇ ਪਿੰਡ ਨਗਰ ਵਿੱਚੋਂ ਇੱਕ ਮੁਖਬਰ ਦੀ ਮੁਖਬਰੀ ਨਾਲ ਗ੍ਰਿਫਤਾਰ ਕਰ ਲਿਆ ਗਿਆ ਫਿਲ਼ੌਰ ਥਾਣੇ ਵਿੱਚ ਬਾਬਾ ਜੀਤੇ ਅੰਨਾ ਤਸ਼ੱਦਦ ਢਾਹਿਆ ਗਿਆ ਅੰਨੇ ਤਸ਼ੱਦਦ ਦੇ ਬਾਵਜੂਦ ਬਾਬਾ ਜੀ ਨੇ ਜਦੋਂ ਮੂੰਹ ਨਾ ਖੋਲਿਆ ਤਾਂ ਬੁੱਚੜ ਥਾਣੇਦਾਰ ਕਰਤਾਰ ਸਿੰਘ ਭੁੱਲਰ ਨੇ ਬਾਬਾ ਜੀ ਨੂੰ ਧਰਤੀਤੇ ਪਟਕਾ ਕੇ ਮਾਰਿਆ ਤਾਂ ਉਨਾਂ ਦੀ ਘੰਡੀ ਟੁੱਟ ਗਈ ਤੇ ਉਨਾਂ ਦੀ ਮੌਤ ਹੋ ਗਈ  
27
ਜੁਲਾਈ 1971 ਨੂੰ ਸਵੇਰੇ ਚਾਰ ਵਜੇ ਸਨਾਵੇ ਪਿੰਡ ਦੇ ਇੱਕ ਪੁਲਤੇ ਬਾਬਾ ਜੀ ਦੇ ਪੁਲਸ ਮੁਕਾਬਲੇ ਮਾਰੇ ਜਾਣ ਦੀ ਕਹਾਣੀ ਘੜੀ ਗਈ ਪੁਲਸ ਨੇ ਬਿਆਨ ਜਾਰੀ ਕਰ ਦਿੱਤਾ ਅਖੇ, ਰਾਣਾ ਮੋਤੀ ਸਿੰਘ (ਤਤਕਾਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ) ਨੂੰ ਕਤਲ ਕਰਨ ਜਾਂਦਾ ਹੋਇਆ ਬਾਬਾ ਬੂਝਾ ਸਿੰਘ ਪੁਲਸ ਮੁਕਾਬਲੇ ਵਿੱਚ ਮਾਰਿਆ ਗਿਆ ਯਾਦ ਰਹੇ ਉਨੀਂ ਦਿਨੀਂ ਪੰਜਾਬ ਦੀ ਸਲਤਨਤ ਦਾ ਮੁੱਖ ਮੰਤਰੀ, ਪ੍ਰਕਾਸ਼ ਸਿੰਘ ਬਾਦਲ ਸੀ ਬਾਬਾ ਬੂਝਾ ਸਿੰਘ ਜੀ ਸੰਗਰਾਮਾਂ ਦੀ ਸੂਹੀ ਲਾਟ ਸਨ ਉਨਾਂ ਦਾ ਨਾਂ ਅੰਬਰ ਦੇ ਤਾਰਿਆਂ ਵਾਂਗ ਚਮਕਦਾ ਇਨਕਲਾਬੀ ਲਹਿਰ ਦੇ ਜੁਝਾਰੂਆਂ ਨੂੰ ਸਦਾ ਸਦਾ ਲਈ ਜੂਝਣ ਅਤੇ ਅਡੋਲ ਰਹਿਣ ਦੀ ਪ੍ਰੇਰਣਾ ਦਿੰਦਾ ਰਹੇਗਾ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s